Punjabi Jokes

ਅਧਿਆਪਕ (ਬੱਚੇ ਨੂੰ)-ਤੂੰ ਪੇਪਰ ਵਿਚ ਨਕਲ ਕਿਉਂ ਮਾਰਦਾ ਏਂ?
ਬੱਚਾ-ਜੀ, ਮੇਰੇ ਬਾਪੂ ਜੀ ਕਹਿੰਦੇ ਨੇ ਕਿ ਪ੍ਰਮਾਤਮਾ ਉਨ੍ਹਾਂ ਦੀ ਹੀ ਮਦਦ ਕਰਦਾ ਹੈ ਜੋ ਆਪਣੀ ਮਦਦ ਆਪ ਕਰਦੇ ਨੇ।


ਇਕ ਆਦਮੀ ਆਪਣੇ ਖੋਤੇ ਨੂੰ ਜਾਨਵਰਾਂ ਦੇ ਹਸਪਤਾਲ ਲੈ ਕੇ ਗਿਆ। ਦਵਾਈ ਦੀ ਇਕ ਖੁਰਾਕ ਪੀਂਦੇ ਹੀ ਖੋਤਾ ਭੱਜਣ ਲੱਗਾ।

ਆਦਮੀ (ਡਾਕਟਰ ਨੂੰ)-ਕਿੰਨੀ ਫੀਸ ਦੇਵਾਂ?

ਡਾਕਟਰ-ਸਿਰਫ ਪੰਜ ਰੁਪਏ।

ਆਦਮੀ-ਦੋ ਖੁਰਾਕਾਂ ਮੈਨੂੰ ਵੀ ਦੇ ਦਿਓ ਤਾਂ ਕਿ ਉਸ ਖੋਤੇ ਨੂੰ ਫੜ ਸਕਾਂ।



* ਸੋਨੂੰ (ਮੋਨੂੰ ਨੂੰ)-ਯਾਰ, ਰੋਣ ਨਾਲ ਦਿਲ ਹਲਕਾ ਹੋ ਜਾਂਦਾ ਹੈ। ਇਹ ਕਿਸ ਮਹਾਂਪੁਰਸ਼ ਨੇ ਕਿਹਾ ਸੀ?

ਮੋਨੂੰ-ਯਾਰ, ਨਾਂਅ ਤਾਂ ਪਤਾ ਨਹੀਂ ਪਰ ਜ਼ਰੂਰ ਕਿਸੇ ਸ਼ਾਦੀਸ਼ੁਦਾ ਨੇ ਕਿਹਾ ਹੋਣਾ।



* ਰਵੀ (ਰੂਬੀ ਨੂੰ)-ਤੇਰੇ ਪਾਪਾ ਦਾ ਰੰਗ ਹੌਲੀ-ਹੌਲੀ ਨਿਖਰ ਰਿਹਾ ਹੈ, ਕੀ ਰਾਜ਼ ਹੈ?

ਰੂਬੀ-ਮੇਰੇ ਪਾਪਾ ਪਹਿਲਾਂ ਕੋਇਲੇ ਦਾ ਕੰਮ ਕਰਦੇ ਸਨ, ਹੁਣ ਆਟੇ ਦੀ ਚੱਕੀ ’ਤੇ ਬੈਠਦੇ ਹਨ।



* ਰੂਬੀ (ਮੰਮੀ ਨੂੰ)-ਮੰਮੀ-ਮੰਮੀ, ਅੱਜ ਮੈਂ ਸਕੂਲ ਵਿਚ ਗਾਣਿਆਂ ਦਾ ਇਕ ਰਿਕਾਰਡ ਤੋੜਿਆ।

ਮੰਮੀ-ਕੋਈ ਨਵੀਂ ਗੱਲ ਤਾਂ ਨਹੀਂ ਹੈ ਬੇਟਾ, ਇਸ ਤੋਂ ਪਹਿਲਾਂ ਤੂੰ ਘਰ ਵਿਚ ਵੀ ਰੇਡੀਓ, ਟੇਪ, ਘੜੀ ਤੇ ਪਤਾ ਨਹੀਂ ਹੋਰ ਕਿੰਨਾ ਕੁਝ ਤੋੜ ਚੁੱਕਾ ਏਂ।



* ਅਧਿਆਪਕ (ਪ੍ਰੀਤੀ ਨੂੰ)-ਮੇਰੇ ਸਵਾਲ ਦਾ ਜਵਾਬ ਦੇਣ ਵਿਚ ਤੈਨੂੰ ਹਾਸਾ ਕਿਉਂ ਆਉਂਦਾ ਹੈ?

ਪ੍ਰੀਤੀ-ਸਰ, ਤੁਸੀਂ ਹੀ ਤਾਂ ਕਿਹਾ ਸੀ ਕਿ ਮੁਸੀਬਤ ਦਾ ਸਮਾਂ ਹਾਸੇ-ਮਜ਼ਾਕ ਵਿਚ ਗੁਜ਼ਾਰਨਾ ਚਾਹੀਦਾ ਹੈ।


ਕਾਲਾ ਖਾਂ: (ਸੁਖਜੀਤ ਨੂੰ) ‘‘ਯਾਰ, ਫੌਜ ’ਚ ਸਾਈਕਲ ਚਲਾਉਣਾ ਬੜਾ ਖ਼ਤਰਨਾਕ ਹੈ।’’

ਸੁਖਜੀਤ ‘‘ਉਹ ਕਿਵੇਂ?’’

ਕਾਲਾ ਖਾਂ: ਕਿਉਂਕਿ ਸਾਈਕਲ ਚਲਾਉਂਦੇ ਹੋਏ ਜੇਕਰ ਕੋਈ ਅਫ਼ਸਰ ਸਾਹਮਣੇ ਆ ਜਾਵੇ ਤਾਂ ਵੀ ਸਲੂਟ ਮਾਰਣਾ ਪੈਂਦਾ ਹੈ।’’

ਹਰਪ੍ਰੀਤ (ਹਰਦੀਪ ਨੂੰ) ਮੈਂ ਇਕ ਬੈਂਕ ’ਚ ਚੋਰੀ ਕੀਤੀ। ਇਸਦਾ ‘ਫਿਊਚਰ ਟੈਂਸ’ ਬਣਾ।’’

ਹਰਦੀਪ ‘‘ਯਾਰ, ਤੂੰ ਜ਼ੇਲ੍ਹ ਜਾਵੇਂਗਾ।’’

ਇਕ ਆਦਮੀ (ਡਾਕਟਰ ਨੂੰ) ‘‘ਡਾਕਟਰ ਸਾਹਬ, ਮੈਂ ਬਹੁਤ ਪਰੇਸ਼ਾਨ ਹਾਂ। ਮੇਰੇ ਬੱਚੇ ਨੇ ਰੇਤ ਖਾ ਲਈ ਹੈ ਅਤੇ ਮੈਂ ਉਸਨੂੰ ਬਹੁਤ ਸਾਰਾ ਪਾਣੀ ਪਿਲਾ ਦਿੱਤਾ ਹੈ। ਹੁਣ ਮੈਂ ਕੀ ਕਰਾਂ?’’

ਡਾਕਟਰ:- ‘‘ਬੱਸ, ਹੁਣ ਇਕ ਗੱਲ ਦਾ ਧਿਆਨ ਰੱਖੀ ਕਿ ਆਪਣੇ ਬੱਚੇ ਨੂੰ ਸੀਮਿੰਟ ਕੋਲ ਨਾ ਜਾਣ ਦੇਂਵੀ।’’

ਜੱਜ (ਅਪਰਾਧੀ ਨੂੰ) ਆਪਣੀ ਪਤਨੀ ਨੂੰ ਇਸ ਤਰ੍ਹਾਂ ਕੁੱਟਣ ਦੇ ਲਈ ਤੈਨੂੰ ਕਿਸਨੇ ਉਕਸਾਇਆ? ਸੱਚੀ ਦੱਸ?

ਅਪਰਾਧੀ:- ਜੱਜ ਸਾਹਬ, ਉਸਦੀ ਪਿੱਠ ਮੇਰੇ ਵੱਲ ਸੀ। ਸੇਟੀ ਕੋਲ ਹੀ ਮੇਜ਼ ’ਤੇ ਰੱਖ ਸੀ। ਜੁੱਤੇ ਤਾਂ ਮੈਂ ਕੱਢ ਹੀ ਰੱਖੇ ਸਨ। ਭੱਜਣ ਦੇ ਲਈ ਦਰਵਾਜ਼ਾ ਵੀ ਖੁੱਲ੍ਹਾ ਸੀ ਅਤੇ ਅਜਿਹਾ ਸ਼ਾਨਦਾਰ ਮੌਕਾ ਪਿਛਲੇ ਪੰਜ ਸਾਲਾਂ ’ਚ ਪਹਿਲੀ ਵਾਰ ਮਿਲਿਆ ਸੀ।’’

ਇਕ ਆਦਮੀ ਤਲਾਅ ਵਿਚ ਡੁੱਬ ਰਿਹਾ ਸੀ। ਉਸਦੇ ਦੋਸਤ ਨੇ ਛਾਲ ਮਾਰ ਕੇ ਉਸ ਨੂੰ ਬਚਾ ਲਿਆ। ਲੋਕਾਂ ਨੇ ਪੁੱਛਿਆ, ਤੂੰ ਤਾਂ ਇੰਨਾ ਡਰਪੋਕ ਆਦਮੀ ਹੈ। ਇਸਨੂੰ ਬਚਾਉਣ ਲਈ ਪਾਣੀ ਵਿਚ ਛਾਲ ਕਿਵੇਂ ਮਾਰ ਦਿੱਤੀ।’’

ਉਹ ਬੋਲਿਆ- ‘‘ਮੈਂ ਇਸ ਆਦਮੀ ਕੋਲੋਂ ਦਸ ਹਜ਼ਾਰ ਰੁਪਏ ਕਰਜ਼ੇ ਦੇ ਵਸੂਲ ਕਰਨੇ ਹਨ। ਜੇ ਇਹ ਡੁੱਬ ਜਾਂਦਾ ਹੈ ਤਾਂ ਮੇਰੇ ਦਸ ਹਜ਼ਾਰ ਵੀ ਡੁੱਬ ਜਾਂਦੇ।’

ਤਮੰਨਾ-ਜੀ ਇਹ ਪੇਟ ਸਹੀ ਸਲਾਮਤ ਟਿਕਾਈ ਰੱਖਣ ਵਿਚ ਸਹਾਇਤਾ ਕਰਦਾ ਹੈ।

*ਭਿਖਾਰੀ (ਡਾਕਟਰ ਨੂੰ)- ਡਾਕਟਰ ਸਾਹਿਬ, ਮੈਨੂੰ ਤਾਕਤ ਦੀਆਂ ਗੋਲੀਆਂ ਦਿਓ।

ਡਾਕਟਰ-ਤੂੰ ਤਾਂ ਤਕੜਾ ਪਿਆ ਹੈ, ਤੈਨੂੰ ਤਾਕਤ ਦੀਆਂ ਗੋਲੀਆਂ ਦੀ ਕੀ ਲੋੜ ਏ?

ਭਿਖਾਰੀ-ਤਾਂ ਜੋ ਮੈਂ ਹੋਰ ਜੋਸ਼ ਨਾਲ ਭੀਖ ਮੰਗ ਸਕਾਂ।

*ਮੰਮੀ ਨੂੰ ਭੂਸ਼ਣ ਨੇ ਪੁੱਛਿਆ ਕਿ ਪਰੀਆਂ ਦੇ ਖੰਭ ਹੁੰਦੇ ਹਨ ਅਤੇ ਉਹ ਉ¤ਡ ਸਕਦੀਆਂ ਹਨ।

ਮੰਮੀ-ਹਾਂ ਬੇਟਾ ਕਿਹਾ ਸੀ, ਪਰ ਤੂੰ ਕਿਉਂ ਪੁੱਛਦਾ ਹੈ?

ਭੂਸ਼ਣ-ਮੰਮੀ ਕੱਲ ਡੈਡੀ ਨੌਕਰਾਣੀ ਨੂੰ ਕਹਿ ਰਹੇ ਸਨ ਕਿ ਤੂੰ ਪਰੀਆਂ ਵਰਗੀ ਹੈ, ਉਹ ਕਦੋਂ ਉਡੇਗੀ ਮੰਮੀ?

ਮੰਮੀ-ਬੇਟਾ ਉਹ ਸਵੇਰ ਹੁਦਿਆਂ ਹੀ ਉ¤ਡ ਜਾਵੇਗੀ, ਮੁੜ ਕੇ ਕਦੇ ਵੀ ਨਹੀਂ ਦਿਖੇਗੀ।

*ਚੋਰ (ਵਕੀਲ ਨੂੰ)- ਜਨਾਬ, ਤੁਸੀਂ ਮੈਨੂੰ ਬਚਾਇਆ, ਇਸ ਲਈ ਬਹੁਤ-ਬਹੁਤ ਧੰਨਵਾਦ।

ਕਦੀ ਫਿਰ ਮੈਂ ਤੁਹਾਡੇ ਘਰ ਮਿਲਣ ਜ਼ਰੂਰ ਆਵਾਂਗਾ,

ਵਕੀਲ-ਆਈ ਤਾਂ ਜ਼ਰੂਰ ਪਰ ਧਿਆਨ ਰੱਖੀ ਕਿ ਉਸ ਸਮੇਂ ਦਿਨ ਹੀ ਹੋਵੇ।

Enter your email address:

Delivered by FeedBurner